
ਪੰਜਾਬ ਵਿਚ ਪੰਜਾਬੀ ਬੋਲੀ ਖਿਲਾਫ ਭਾਵੇਂ ਸਾਜਿਸ਼ ਵੀ ਹੋ ਰਹੀਆਂ ਨੇ ਤੇ ਪੰਜਾਬੀ ਨੂੰ ਖੂੰਜੇ ਲਾਉਣ ਲਈ ਕਈ ਕਾਰਵਾਈਆਂ ਵੀ ਹੋਈਆਂ ਜਿਨ੍ਹਾਂ ਵਿਚ ਸੜਕਾਂ ਕੰਡੇ ਲਾਏ ਬੋਰਡਾਂ ਤੇ ਪੰਜਾਬੀ ਨੂੰ ਥੱਲੇ ਕਰਕੇ ਹਿੰਦੀ ਨੂੰ ਉੱਪਰ ਲਾਇਆ ਗਿਆ। ਕੁਝ ਲੋਕਾਂ ਵਲੋਂ ਇਹ ਵੀ ਕਿਹਾ ਗਿਆ ਕਿ ਅਗਲੇ 2 ਸਾਲਾਂ ਤੱਕ ਦਸਾਂਗੇ ਕਿ ਹਿੰਦੀ ਕੀ ਚੀਜ ਹੈ ? ਫਿਰ ਕੁਝ ਪੰਜਾਬੀ ਬੋਲੀ ਦੇ ਅਖੌਤੀ ਪਹਿਰੇਦਾਰ ਗਾਇਕਾਂ ਵਲੋਂ ਵੀ ਪੰਜਾਬੀ ਦੀ ਥਾਂ ਹਿੰਦੀ ਦੀ ਵਕਾਲਤ ਕੀਤੀ ਗਈ। ਪਰ ਪੰਜਾਬ ਤੋਂ ਦੂਰ ਆਸਟ੍ਰੇਲੀਆ ਤੋਂ ਪੰਜਾਬੀ ਬੋਲੀ ਦੇ ਪਿਆਰਿਆਂ ਲਈ ਵੱਡੀ ਤੇ ਖੁਸ਼ੀ ਦੀ ਖਬਰ ਆਈ ਹੈ। ਪੰਜਾਬੀ ਬੋਲੀ ਦੇ ਪ੍ਰੇਮੀਆਂ ਲਈ ਇਹ ਖੁਸ਼ੀ ਵਾਲੀ ਖਬਰ ਹੈ ਕਿ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿਚ ਹੁਣ ਪੰਜਾਬੀ ਬੋਲੀ ਦੀ ਪੜਾਈ ਬਾਲਵਾੜੀ ਯਾਨੀ kindergarten ਕਲਾਸਾਂ ਤੋਂ ਲੈ ਕੇ 10ਵੀਂ ਜਮਾਤ ਤੱਕ ਕਰਵਾਈ ਜਾਵੇਗੀ।
ਪੰਜਾਬੀ ਬੋਲੀ ਦੀ ਪੜਾਈ ਦਾ ਸਿਲੇਬਸ ਤਿਆਰ ਕਰਨ ਲਈ ਅਹਿਮ ਯੋਗਦਾਨ ਪਾਉਣ ਵਾਲੀ ਬੀਬੀ ਗੁਰਮੀਤ ਕੌਰ ਨੇ ਦੱਸਿਆ ਹੈ ਕਿ ਨਵੇਂ ਦੱਖਣੀ ਵੇਲਜ਼ ਸੂਬੇ ਵਿਚ ਪੰਜਾਬੀ ਬੋਲੀ ਦੀ ਪੜ੍ਹਾਈ ਬਾਰੇ ਇਕ ਹੋਰ ਅਹਿਮ ਪੜਾਅ ਸਰ ਕਰ ਲਿਆ ਗਿਆ ਹੈ ਅਤੇ ਸਾਰੇ ਪਬਲਿਕ ਸਕੂਲਾਂ ਵਿਚ ਆਉਂਦੇ ਵਰ੍ਹੇ ਤੋਂ ਪੰਜਾਬੀ ਬੋਲੀ ਦੀ ਪੜ੍ਹਾਈ ਕਰਵਾਈ ਜਾਇਆ ਕਰੇਗੀ। ਉਹਨਾਂ ਦੱਸਿਆ ਕਿ ਪੰਜਾਬੀ ਬੋਲੀ ਦੀ ਪੜ੍ਹਾਈ ਦਾ ਸਿਲੇਬਸ ਤਿਆਰ ਕਰਨ ਲਈ ਕੰਮ ਬੀਤੇ ਦੋ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਕਈ ਤਰ੍ਹਾਂ ਦੀ ਸਰਗਰਮੀ ਤੇ ਕਾਰਸ਼ਾਲਾਵਾਂ ਤੋਂ ਬਾਅਦ ਹੁਣ ਇਹ ਸਿਲੇਬਸ ਤਿਆਰ ਕਰ ਲਿਆ ਗਿਆ ਹੈ। ਉਹਨਾਂ ਕਿਹਾ ਪੱਕਾ ਕੀਤਾ ਗਿਆ ਸਿਲੇਬਸ ਲੰਘੀ 27 ਨਵੰਬਰ ਨੂੰ ਸੂਬੇ ਦੀ ਸਿੱਖਿਆ ਦੇ ਮਿਆਰਾਂ ਬਾਰੇ ਸੰਸਥਾ ‘ਨੀਸਾ’ (ਨਿਊ ਸਾਊਥ ਵੇਲਜ਼ ਐਜੂਕੇਸ਼ਨ ਸਟੈਂਡਰਡ ਅਥਾਰਿਟੀ) ਨੂੰ ਸੌਂਪ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਨੈਸ਼ਨਲ ਸਿੱਖ ਕੌਂਸਲ ਆਫ ਆਸਟ੍ਰੇਲੀਆ, ਗੁਰੂ ਨਾਨਕ ਪੰਜਾਬੀ ਸਕੂਲ, ਰਿਵਸਿਬੀ ਪੰਜਾਬੀ ਸਕੂਲ ਅਤੇ ਸੈਟਰਡੇ ਸਕੂਲ ਆਫ ਕਮਿਊਨਟੀ ਲੈਂਗੂਏਜਿਜ਼ ਨੇ ਪੰਜਾਬੀ ਬੋਲੀ ਦੀ ਪੜ੍ਹਾਈ ਬਾਰੇ ਉਕਤ ਟੀਚੇ ਨੂੰ ਸਰ ਕਰਨ ਵਿਚ ਅਣਥੱਕ ਹਿੱਸਾ ਪਾਇਆ ਹੈ।
ਮਾਹਿਰਾਂ ਮੁਤਾਬਕ 13-14 ਕਰੋੜ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ। ਸਭ ਤੋਂ ਵੱਧ ਤਕਰੀਬਨ 10 ਕਰੋੜ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿੱਚ ਹਨ। ਉਸ ਤੋਂ ਬਾਅਦ 3 ਕਰੋੜ ਦੇ ਕਰੀਬ ਭਾਰਤੀ ਪੰਜਾਬ ਅਤੇ ਕਰੀਬ ਇੱਕ ਕਰੋੜ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਸਕੇ ਵਸੇ ਹੋਏ ਹਨ। ਸੋ ਆਸਟ੍ਰੇਲੀਆ ਵਿਚ ਪੰਜਾਬੀ ਬੋਲੀ ਨੂੰ ਮਿਲਿਆ ਮਾਣ,ਸਮੂਹ ਪੰਜਾਬੀ ਪ੍ਰੇਮੀਆਂ ਦਾ ਮਾਣ ਹੈ। ਇਸਦੇ ਲਈ ਅਸੀਂ ਸਮੂਹ ਪੰਜਾਬੀਆਂ ਵਲੋਂ ਅਸਟਰੇਲੀਅਨ ਸਰਕਾਰ ਤੇ ਸਿੱਖਿਆ ਮਹਿਕਮੇ ਦਾ ਧੰਨਵਾਦ ਵੀ ਕਰਦੇ ਹਾਂ।
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our Youtube Channel for Daily Updates and New Videos.
Like Our Facebook Page --- www.facebook.com/SurkhabTV
Follow On instagram -
Website -
** Subscribe and Press Bell Icon also to get Notification on Your Phone **
0 Comments